लाइव कैलेंडर

August 2026
M T W T F S S
 12
3456789
10111213141516
17181920212223
24252627282930
31  

LIVE FM सुनें

India News24x7 Live

Online Latest Breaking News

ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ‘ਸਾਉਣ ਕਵੀ ਦਰਬਾਰ’ ਦਾ ਆਯੋਜਨ, ਤਿੰਨ ਦਰਜਨ ਦੇ ਕਰੀਬ ਕਵੀਆਂ ਨੇ ਬੰਨ੍ਹਿਆ ਸਾਹਿਤਕ ਰੰਗ….

ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਕਲਾ ਪਰਿਸ਼ਦ ਦੇ ਸਹਿਯੋਗ ਨਾਲ “ ਸਾਉਣ ਕਵੀ ਦਰਬਾਰ “ ਕਰਵਾਇਆ ਗਿਆ । ਕਲਾ ਭਵਨ ਵਿਖੇ ਹੋਏ ਇਸ ਕਵੀ ਦਰਬਾਰ ਵਿੱਚ ਚੰਡੀਗੜ੍ਹ ਅਤੇ ਆਸ-ਪਾਸ ਦੇ ਤਿੰਨ ਦਰਜਨ ਦੇ ਕਰੀਬ ਕਵੀਆਂ ਨੇ ਭਾਗ ਲਿਆ । ਸਭਾ ਦੇ ਪ੍ਰਧਾਨ ਦੀਪਕ ਸ਼ਰਮਾਂ ਚਨਾਰਥਲ ਨੇ ਸਵਾਗਤੀ ਸ਼ਬਦ ਬੋਲਦਿਆਂ ਸਭਾ ਦੇ ਸਹਿਤਕ ਕਾਰਜਾਂ ਦੀ ਗੱਲ ਕਰਦਿਆਂ ਆਏ ਮਹਿਮਾਨਾਂ, ਕਵੀਆਂ ਅਤੇ ਸਰੋਤਿਆਂ ਨੂੰ ਜੀ ਆਇਆਂ ਕਿਹਾ । ਅੱਜ ਦੇ ਇਸ ਕਵੀ ਦਰਬਾਰ ਦੀ ਸ਼ੁਰੂਆਤ ਨਵਨੀਤ ਕੌਰ ਮਠਾੜੂ ਵੱਲੋਂ ਗਾਏ ਸ਼ਬਦ “ ਰੰਗ ਰਤਾ ਮੇਰਾ ਸਾਹਿਬ , ਰਵਿ ਰਹਿਆ ਭਰਪੂਰ “ ਨਾਲ ਹੋਈ । ਇਸ ਉਪਰੰਤ ਲਾਭ ਸਿੰਘ ਲਹਿਲੀ ਨੇ “ ਚੂੜੀਆਂ ਲੈ ਲਓ ਚੂੜੀਆਂ “ ਗੀਤ ਗਾਇਆ ਇਸੇ ਤਰਾਂ ਧਿਆਨ ਸਿੰਘ ਕਾਹਲੋਂ ਨੇ ਆਪਣੇ ਗੀਤ “ ਜਿੱਥੇ ਪਤ ਪਤਨੀ ਦਾ ਜ਼ੋਰ ਨਹੀਂ ਉੱਥੇ ਹੋਰ ਨਰਕ ਦੀ ਲੋੜ ਨਹੀਂ ਨਾਲ ਹਾਜ਼ਰੀ ਲੁਆਈ ।

ਇਸ ਉਪਰੰਤ ਸੁਭਾਸ਼ ਭਾਸਕਰ ਨੇ ਸਾਵਣ ਆਉਂਦਾ ਮਸਤ ਚਾਲ , ਕ੍ਰਿਸ਼ਨਾ ਵਰਮਾ ਨੇ ਜਦੋਂ ਖੁਆਬ ਉਹਦਾ ਆਵੇ , ਆਰ ਕੇ ਸੁਖਨ ਨੇ “ ਐਸੇ ਮੇਂ ਤੁਮ ਭੀ ਆ ਜਾਓ , ਸੁਖਵਿੰਦਰ ਸਿੰਘ ਸਿੱਧੂ ਨੇ “ ਸਾਉਣ ਮਹੀਨਾ ਮੇਘ ਦਾ “ ਸਰਬਜੀਤ ਸਿੰਘ ਪੱਡਾ ਨੇ “ ਆਜਾ ਆਜਾ ਸਾਵਣ ਚੜਿਆ ਏ “ ਗਾ ਕੇ ਵਾਹ ਵਾਹ ਖੱਟੀ । ਇਸ ਉਪਰੰਤ ਚਰਨਜੀਤ ਕੌਰ ਬਾਠ ਨੇ ਆਪਣੀ ਕਵਿਤਾ ਸੌਣ ਮਹੀਨਾ , ਮਹਿੰਦਰ ਸਿੰਘ ਸੰਧੂ ਨੇ “,ਫੱਕਰ ਜੇ ਬੰਦੇ “ ਰਾਜ ਸਮੱਧਰ ਨੇ ਕਾਲ਼ੇ ਬੱਦਲਾਂ ਚੋਂ ਆਵੇ ਲਿਸ਼ਕੋਰ , ਦਰਸ਼ਨ ਤਿਉਣਾ ਨੇ ਬੱਦਲਾਂ ਤੋਂ ਪੁੱਛ ਸੁਹਣਿਆਂ , ਰਜਿੰਦਰ ਕੌਰ ਸਰਾਓ ਨੇ ਸਾਉਣ ਦੀ ਬਦਲੀਏ ਅਤੇ ਸ਼ਾਇਰ ਵਿੰਦਰ ਮਾਝੀ ਨੇ ਗਜ਼ਲ “ ਇਹ ਜੋ ਤੀਆਂ ਦੇ ਦਿਨ ਨੇ ਸਾਰੇ ਧੀਆਂ ਦੇ ਦਿਨ ਨੇ “ ਸੁਣਾਈ । ਇਸੇ ਦੌਰਾਨ ਪ੍ਰਤਾਮ ਪਾਰਸ ਗੁਰਦਾਸਪੁਰੀ , ਹਰਭਜਨ ਕੌਰ ਢਿੱਲੋਂ ਅਤੇ ਸਿਮਰਨਜੀਤ ਕੌਰ ਗਰੇਵਾਲ ਨੇ ਆਪੋ ਆਪਣੀਆਂ ਸੁਰੀਲੀਆਂ ਆਵਾਜਾਂ ਵਿੱਚ ਟੱਪੇ , ਬੋਲੀਆਂ ਅਤੇ ਗੀਤ ਸੁਣਾ ਕੇ ਚੰਗਾ ਰੰਗ ਬੰਨ੍ਹਿਆ। ਇਸ ਉਪਰੰਤ ਪ੍ਰਵੀਨ ਖਿੱਪਲ , ਹਰਜੀਤ ਸਿੰਘ, ਅਸ਼ਵਨੀ ਮਲਹੋਤਰਾ , ਗੁਰਨਾਮ ਕੰਵਰ , ਅਮਰਜੀਤ ਕੌਰ, ਹਰਪ੍ਰੀਤ ਕੌਰ, ਜਗਦੀਪ ਨੁਰਾਨੀ , ਕੁਲਦੀਪ ਕੌਰ, ਸੁਰਿੰਦਰ ਗਿੱਲ, ਡਾ. ਮਮਤਾ ਕਾਲੜਾ , ਬਲਵਿੰਦਰ ਢਿੱਲੋਂ, ਰੂਪ ਸਿੰਘ ਦਿਓਲ , ਗੁਰਜੰਟ ਸਿੰਘ, ਸ਼ੀਨੂੰ ਵਾਲੀਆ , ਰੂਹਾਨੀਅਤ , ਨਿਰਵੈਰ ਕੌਰ, ਹਰਨਾਮ ਸਿੰਘ ਡੱਲਾ ਅਤੇ ਗਣੇਸ਼ ਦੱਤ ਆਦਿ ਨੇ ਆਪੋ ਆਪਣੀਆ ਕਵਿਤਾਵਾਂ ਅਤੇ ਗੀਤਾਂ ਨਾਲ ਚੰਗਾ ਰੰਗ ਬੰਨ੍ਹਿਆ । ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸਾਂਝੇ ਤੌਰ ਤੇ ਨਵਨੀਤ ਕੌਰ ਮਠਾੜੂ ਅਤੇ ਸਭਾ ਦੇ ਸਕੱਤਰ ਸੁਖਵਿੰਦਰ ਸਿੰਘ ਸਿੱਧੂ ਨੇ ਬਾਖੂਬੀ ਨਿਭਾਈ । ਅੱਜ ਦੇ ਇਸ ਸਮਾਗਮ ਵਿੱਚ ਹਰਬੰਸ ਸਿੰਘ ਸੋਢੀ, ਹਰਮਿੰਦਰ ਸਿੰਘ ਕਾਲੜਾ , ਗੁਰਨਾਮ ਕੰਵਰ ਅਤੇ ਹਰਮੋਹਿੰਦਰ ਸਿੰਘ ਚੱਠਾ ਸਮੇਤ ਹੋਰ ਵੀ ਵੱਡੀ ਗਿਣਤੀ ਵਿੱਚ ਸਾਹਿਤਕ ਪ੍ਰੇਮੀਆਂ ਨੇ ਸ਼ਿਰਕਤ ਕੀਤੀ।

ਫੋਟੋ ਕੈਪਸ਼ਨ: ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਕਰਵਾਏ ਗਏ ਸਾਉਣ ਕਵੀ ਦਰਬਾਰ ਦੀ ਇੱਕ ਝਲਕ।