लाइव कैलेंडर

October 2026
M T W T F S S
 1234
567891011
12131415161718
19202122232425
262728293031  

LIVE FM सुनें

India News24x7 Live

Online Latest Breaking News

ਪਦਮ ਸ਼੍ਰੀ ਹੰਸ ਰਾਜ ਹੰਸ ਦਾ ਨਵਾਂ ਰੂਹਾਨੀ ਗੀਤ “ਓਹਦੀਆਂ ਖੇਡਾਂ….

ਆਪਣੀ ਸੁਰੀਲੀ ਅਤੇ ਰੂਹ ਨੂੰ ਛੂਹਣ ਤੇ ਸਕੂਨ ਦੇਣ ਵਾਲੀ ਆਵਾਜ਼ ਨਾਲ ਕਰੋੜਾਂ ਦਿਲਾਂ ‘ਤੇ ਰਾਜ ਕਰਨ ਵਾਲੇ ਪਦਮ ਸ਼੍ਰੀ ਹੰਸ ਰਾਜ ਹੰਸ ਇੱਕ ਵਾਰ ਫਿਰ ਕਾਫੀ ਲੰਮੇ ਸਮੇਂ ਤੋਂ ਬਾਅਦ ਆਪਣੇ ਨਵੇਂ ਰੂਹਾਨੀ ਗੀਤ “ਓਹਦੀਆਂ ਖੇਡਾਂ ” ਨਾਲ ਸਰੋਤਿਆਂ ਦੇ ਰੂ-ਬ-ਰੂ ਹੋਏ ਹਨ। ਆਨੰਦ ਰਿਕਾਰਡਜ਼ ਅਤੇ ਸੰਜੀਵ ਆਨੰਦ ਵੱਲੋਂ ਪੇਸ਼ ਕੀਤਾ ਜਾ ਰਿਹਾ ਇਹ ਗੀਤ ਇਸ ਸਾਲ ਦੇ ਸਭ ਤੋਂ ਭਾਵਪੂਰਣ ਅਤੇ ਰੂਹਾਨੀ ਸੰਗੀਤਕ ਪ੍ਰੋਜੈਕਟਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ।

“ਓਹਦੀਆਂ ਖੇਡਾਂ ” ਆਸਥਾ, ਭਗਤੀ ਅਤੇ ਜੀਵਨ ਦੀ ਰੂਹਾਨੀ ਯਾਤਰਾ ਨੂੰ ਸਮਰਪਿਤ ਇੱਕ ਵਿਸ਼ੇਸ਼ ਸੰਗੀਤਕ ਪੇਸ਼ਕਸ਼ ਹੈ। ਹੰਸ ਰਾਜ ਹੰਸ ਦੀ ਦਿਲ ਨੂੰ ਛੂਹਣ ਵਾਲੀ ਗਾਇਕੀ ਅਤੇ ਗੀਤ ਦੇ ਭਾਵਪੂਰਣ ਬੋਲ ਸਰੋਤਿਆਂ ਨੂੰ ਰੱਬੀ ਅਨੁਭੂਤੀ ਨਾਲ ਜੋੜ ਰਹੇ ਹਨ।

ਇਸ ਗੀਤ ਦੇ ਬੋਲ ਪ੍ਰਸਿੱਧ ਗੀਤਕਾਰ ਸੰਜੀਵ ਆਨੰਦ ਨੇ ਲਿਖੇ ਹਨ, ਜਦਕਿ ਇਸ ਦਾ ਸੰਗੀਤ ਅਮਦਾਦ ਅਲੀ ਨੇ ਤਿਆਰ ਕੀਤਾ ਹੈ ਅਤੇ ਇਸ ਦੇ ਵੀਡੀਓ ਦਾ ਨਿਰਦੇਸ਼ਨ ਜੱਸ ਪੈੱਸੀ ਨੇ ਕੀਤਾ ਹੈ। ਇਸ ਪ੍ਰੋਜੈਕਟ ਦੀ ਨਿਰਮਾਤਾ ਹਰਸ਼ਿਤ ਆਨੰਦ ਹਨ।

ਸ਼ਾਨਦਾਰ ਸੰਗੀਤ, ਪ੍ਰੇਰਣਾਦਾਇਕ ਬੋਲ ਅਤੇ ਮਨਮੋਹਕ ਦ੍ਰਿਸ਼ਾਂ ਨਾਲ ਸਜਿਆ “ਓਹਦੀਆਂ ਖੇਡਾਂ ” ਪੰਜਾਬੀ ਸੰਗੀਤ ਪ੍ਰੇਮੀਆਂ ਅਤੇ ਰੂਹਾਨੀ ਸੰਗੀਤ ਦੇ ਸਰੋਤਿਆਂ ਲਈ ਇੱਕ ਯਾਦਗਾਰ ਤਜਰਬਾ ਸਾਬਤ ਹੋਣ ਦੀ ਪੂਰੀ ਸਮਰੱਥਾ ਰੱਖਦਾ ਹੈ।

ਆਨੰਦ ਰਿਕਾਰਡਜ਼ ਦੀ ਇਹ ਪੇਸ਼ਕਸ਼ ਇੱਕ ਵਾਰ ਫਿਰ ਉੱਚ ਪੱਧਰੀ, ਸੱਭਿਆਚਾਰਕ ਅਤੇ ਰੂਹਾਨੀ ਸੰਗੀਤ ਨੂੰ ਉਤਸ਼ਾਹਿਤ ਕਰਨ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਸੰਗੀਤ ਪ੍ਰੇਮੀ ਇਸ ਬਹੁ-ਪ੍ਰਤੀਖਿਆਤ ਗੀਤ ਦਾ ਆਨੰਦ ਜਲਦ ਹੀ ਪ੍ਰਮੁੱਖ ਡਿਜ਼ਿਟਲ ਪਲੇਟਫਾਰਮਾਂ ‘ਤੇ ਲੈ ਸਕਣਗੇ।