ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਪ੍ਰੈਸ ਕਲੱਬ ‘ਚ ਰਚਾਇਆ ਸਮਾਗਮ…..
ਪ੍ਰਸਿੱਧ ਸਾਹਿਤਕਾਰ ਡਾ. ਅਵਤਾਰ ਸਿੰਘ ਪਤੰਗ ਦੀ ਨਵੀਂ ਵਾਰਤਕ ਪੁਸਤਕ ’ਗੱਲ ਉਨ੍ਹਾਂ ਦਿਨਾਂ ਦੀ‘ ਦਾ ਲੋਕ ਅਰਪਣ ਅਤੇ ਵਿਚਾਰ ਚਰਚਾ ਸਮਾਗਮ ਅੱਜ ਪੰਜਾਬੀ ਲੇਖਕ ਸਭਾ (ਰਜਿ:) ਚੰਡੀਗੜ੍ਹ ਵੱਲੋਂ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਕਰਵਾਇਆ ਗਿਆ I ਡਾ. ਪਤੰਗ ਦੀ ਇਸ ਸੱਤਵੀਂ ਪੁਸਤਕ ਵਿੱਚ ਰਹਿਤਲ ਤੇ ਬਹਿਤਲ ਨੂੰ ਸਮਰਪਿਤ 19 ਲੇਖ ਦਰਜ ਕੀਤੇ ਗਏ ਹਨ ਜਿਨ੍ਹਾਂ ਰਾਹੀਂ ਸਭਿਆਚਾਰ ਨੂੰ ਸਾਂਭ ਕੇ ਰੱਖਣ ਦਾ ਸੁਨੇਹਾ ਦਿੱਤਾ ਗਿਆ ਹੈ I ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਡਾ. ਪਤੰਗ, ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੀ 1982 ‘ਚ ਹੋਈ ਸਥਾਪਨਾ ਤੋਂ ਲੈ ਕੇ ਹੁਣ ਤੱਕ ਸਰਗਰਮ ਭੂਮਿਕਾ ਨਿਭਾਉਂਦੇ ਆ ਰਹੇ ਹਨ I ਪੁਸਤਕ ਰਿਲੀਜ਼ ਕਰਨ ਸਮੇਂ ਪ੍ਰਧਾਨਗੀ ਮੰਡਲ ਵਿੱਚ ਲੇਖਕ ਡਾ. ਅਵਤਾਰ ਸਿੰਘ ਪਤੰਗ ਤੋਂ ਇਲਾਵਾ ਮੁੱਖ ਮਹਿਮਾਨ ਡਾ. ਦੀਪਕ ਮਨਮੋਹਨ ਸਿੰਘ, ਸਮਾਗਮ ਦੀ ਪ੍ਰਧਾਨਗੀ ਕਰ ਰਹੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਅਤੇ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਮੈਂਬਰ ਡਾ. ਸਰਬਜੀਤ ਸਿੰਘ, ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ, ਸੀਨੀਅਰ ਪ੍ਰਸਾਰਣ ਅਧਿਕਾਰੀ ਹਰਬੰਸ ਸੋਢੀ, ਸੁਰਿੰਦਰ ਕੌਰ, ਪ੍ਰੀਤਮ ਸਿੰਘ, ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਤੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਸ਼ਾਮਿਲ ਸਨ I
ਹਰਬੰਸ ਸੋਢੀ ਨੇ ਕਿਹਾ ਕਿ ਇਹ ਪੁਸਤਕ ਗਿਆਨੀ ਗੁਰਦਿੱਤ ਸਿੰਘ ਦੀ ‘ਮੇਰਾ ਪਿੰਡ’ ਅਤੇ ਕ੍ਰਿਸ਼ਨਾ ਸੋਬਤੀ ਦੀ ‘ਜ਼ਿੰਦਗੀਨਾਮਾ’ ਦਾ ਰਲਿਆ ਮਿਲਿਆ ਰੂਪ ਹੈ ਜਿਸ ਵਿੱਚ ਲੇਖਕ ਨੇ ਰੋਚਕ ਬਿਰਤਾਂਤ ਸਿਰਜਿਆ ਹੈ I ਪ੍ਰਸਿੱਧ ਕਵਿੱਤਰੀ ਰਾਜਿੰਦਰ ਕੌਰ ਨੇ ਡਾ. ਪਤੰਗ ਨਾਲ਼ ਆਪਣੀ ਪੁਰਾਣੀ ਸਾਂਝ ਦਾ ਜ਼ਿਕਰ ਕਰਦਿਆਂ ਗੱਲ ਕੀਤੀ I ਚਿੰਤਕ ਗੁਰਨਾਮ ਕੰਵਰ ਨੇ ਆਖਿਆ ਕਿ ਬਚਪਨ ਦੀਆਂ ਬਹੁਤ ਸਾਰੀਆਂ ਯਾਦਾਂ ‘ਕੱਠੀਆਂ ਕਰਕੇ ਅਵਤਾਰ ਸਿੰਘ ਪਤੰਗ ਨੇ ਬਾਕਮਾਲ ਪੁਸਤਕ ਦੀ ਸਿਰਜਣਾ ਕੀਤੀ ਹੈ I ਲੇਖਿਕਾ ਯਤਿੰਦਰ ਮਾਹਲ ਨੇ ਕਿਹਾ ਕਿ ਸਮਾਜ ਦੇ ਵਿਸਰ ਰਹੇ ਰਸਮੋਂ ਰਿਵਾਜ ਇਸ ਪੁਸਤਕ ਰਾਹੀਂ ਬਾਖੂਬੀ ਉਜਾਗਰ ਹੋਏ ਹਨ I ਲੇਖਕ ਦਰਸ਼ਨ ਸਿੱਧੂ ਨੇ ਕਿਹਾ ਕਿ ਲੇਖਕ ਨੇ ਪਿੰਡੇ ’ਤੇ ਹੰਢਾਏ ਅਨੁਭਵ ਵਿਅੰਗਾਤਮਕ ਅਤੇ ਰਿਸ਼ਤਿਆਂ ਦੇ ਰੰਗਾਂ ਰਾਹੀਂ ਦਰਸਾਏ ਹਨ I ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਨੇ ਕਿਹਾ ਕਿ ਲੋਕ ਸਾਹਿਤ ਰਾਹੀਂ ਹੋਈ ਪਾਤਰ ਉਸਾਰੀ ਨੂੰ ਅਵਤਾਰ ਸਿੰਘ ਪਤੰਗ ਨੇ ਸੰਵੇਦਨਸ਼ੀਲ ਹੁੰਦਿਆਂ ਲੇਖਣੀ ਦਾ ਹਿੱਸਾ ਬਣਾਇਆ ਹੈ I ਉੱਘੇ ਕਹਾਣੀਕਾਰ ਪਰਮਜੀਤ ਮਾਨ ਨੇ ਕਿਹਾ ਕਿ ਲੇਖਕ ਦੀ ਕਲਪਨਾ ਉਡਾਰੀ ਬੇਹਤਰੀਨ ਹੈ I ਸਭਿਆਚਾਰਕ ਵਿਸ਼ੇ ਦੇ ਮਾਹਿਰ ਜਲੌਰ ਸਿੰਘ ਖੀਵਾ ਨੇ ਕਿਹਾ ਕਿ ਮਨੁੱਖ ਹਮੇਸ਼ਾ ਅਤੀਤ ਵਿੱਚ ਜਿਉਂਦਾ ਹੈ ਅਤੇ ਹਰ ਦੌਰ ਦਾ ਇੱਕ ਆਪਣਾ ਸਭਿਆਚਾਰ ਹੁੰਦਾ ਹੈ I ‘ਗੱਲਾ ਉਨ੍ਹਾਂ ਦਿਨਾਂ ਦੀ’ ਪੁਸਤਕ ਦੇ ਲੇਖਕ ਡਾ. ਅਵਤਾਰ ਸਿੰਘ ਪਤੰਗ ਨੇ ਆਖਿਆ ਕਿ ਜ਼ਮਾਨੇ ਨਾਲ਼ ਲੋਕ ਬਦਲਦੇ ਹਨ ਅਤੇ ਲੋਕਾਂ ਨਾਲ਼ ਜ਼ਮਾਨਾ ਬਦਲਦਾ ਹੈ ਪਰ ਅੰਦਰ ਪਿਆ ਬਹੁਤ ਕੁਝ ਸਾਨੂੰ ਪ੍ਰੇਰਿਤ ਕਰਦਾ ਹੈ ਕਿ ਇਸ ਨੂੰ ਸ਼ਬਦੀ ਰੂਪ ਦਿੱਤਾ ਜਾਵੇ I ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਬਚਪਨ ਦੀਆਂ ਯਾਦਾਂ ਸਾਡਾ ਸਰਮਾਇਆ ਹੁੰਦੀਆਂ ਹਨ I ਮੁੱਖ ਮਹਿਮਾਨ ਵਜੋਂ ਬੋਲਦਿਆਂ ਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਇਸ ਪੁਸਤਕ ਨੇ ਉਹਨਾਂ ਨੂੰ ਹਲੂਣ ਕੇ ਰੱਖ ਦਿੱਤਾ ਤੇ ਕਿੰਨੇ ਹੀ ਵਾਕਿਆਤ ਫ਼ਿਲਮ ਵਾਂਗ ਅੱਗੇ ਆ ਖੜੋਤੇ I ਪ੍ਰਧਾਨਗੀ ਭਾਸ਼ਣ ਵਿੱਚ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਲੇਖਕ ਨੇ ਸਾਹਿਤ ਦੀ ਹਰ ਵਿਧਾ ਵਿੱਚ ਸਿਰਜਣਾਤਮਕ ਕੰਮ ਕਰਕੇ ਇੱਕ ਵਿਲੱਖਣ ਮੁਕਾਮ ਹਾਸਿਲ ਕੀਤਾ ਹੈ I ਜਿਨ੍ਹਾਂ ਅਦਬੀ ਸ਼ਖ਼ਸੀਅਤਾਂ ਦੀ ਇਸ ਸਮਾਗਮ ਵਿੱਚ ਵਿਸ਼ੇਸ਼ ਆਮਦ ਦਰਜ ਕੀਤੀ ਗਈ ਉਹਨਾਂ ਵਿੱਚ ਬਲਬੀਰ ਸਿੰਘ, ਗੁਰਮੇਲ ਸਿੰਘ ਮੋਜੋਵਾਲ, ਸੁਰਿੰਦਰ ਕੌਰ, ਸਰਬਜੀਤ ਸਿੰਘ ਪੱਡਾ, ਮੇਜਰ ਸਿੰਘ ਪੰਜਾਬੀ, ਪ੍ਰਹਲਾਦ ਸਿੰਘ, ਦਰਸ਼ਨ ਸਿੰਘ ਸਿੱਧੂ, ਪਰਮਜੀਤ ਕੌਰ, ਚਰਨਜੀਤ ਕੌਰ ਬਾਠ, ਸੁਖਵਿੰਦਰ ਸਿੰਘ, ਰਾਜਿੰਦਰ ਸਿੰਘ ਧੀਮਾਨ, ਜਗਦੀਪ ਸਿੱਧੂ, ਰਾਜਿੰਦਰ ਕੌਰ, ਸਰਬਜੀਤ ਸਿੰਘ, ਮਲਕੀਤ ਸਿੰਘ ਨਾਗਰਾ, ਜਸਬੀਰ ਪਾਲ ਸਿੰਘ, ਹਰਜੀਤ ਸਿੰਘ ਗੁਲਾਟੀ, ਡਾ. ਲਾਭ ਸਿੰਘ ਖੀਵਾ, ਵਰਿੰਦਰ ਸਿੰਘ ਚੱਠਾ, ਗੁਰਦੇਵ ਸਿੰਘ ਗਿੱਲ, ਡਾ. ਹਰਬੰਸ ਕੌਰ ਗਿੱਲ, ਦਰਸ਼ਨ ਤਿਉਣਾ, ਜੋਧ ਸਿੰਘ, ਸੁਖਦੇਵ ਸਿੰਘ, ਊਸ਼ਾ ਕੰਵਰ, ਸੁਖਵਿੰਦਰ ਰਫ਼ੀਕ, ਗੁਰਮੀਤ ਸਿੰਘ ਸਿੰਗਲ, ਲਿਬਰੇਟ, ਪ੍ਰੀਤਮ ਸਿੰਘ ਚੰਡੀਗੜ੍ਹ, ਜਤਿੰਦਰ ਸਿੰਘ, ਵਿਜੇ ਕੁਮਾਰ, ਡਾ. ਰਜਿੰਦਰ ਰੇਨੂੰ, ਪਰਮਿੰਦਰ ਸਿੰਘ ਮਦਾਨ, ਮਹਿੰਦਰ ਸਿੰਘ, ਹਰਜਿੰਦਰ ਸਿੰਘ ਪੰਨੂ, ਜਸਵਿੰਦਰ ਸਿੰਘ ਕਾਇਨੌਰ, ਰਣਜੀਤ ਕੌਰ ਕਾਇਨੌਰ, ਇੰਦਰਜੀਤ ਪਰੇਮੀ, ਅਮਰਾਓ ਗਿੱਲ, ਸਵੈਰਾਜ ਸੰਧੂ, ਰੇਖਾ ਮਿੱਤਲ, ਪੁਸ਼ਪਿੰਦਰ ਕੌਰ, ਜਸਜੋਤ ਕੌਰ, ਪ੍ਰਵੀਨ ਵਰਮਾ ਖਿੱਪਲ, ਅਜਾਇਬ ਔਜਲਾ, ਮਨਜੀਤ ਸਿੰਘ ਖਹਿਰਾ, ਭਰਪੂਰ ਸਿੰਘ ਅਤੇ ਗਗਨਦੀਪ ਸਿੰਘ ਸ਼ਾਮਿਲ ਹਨ I


