लाइव कैलेंडर

October 2026
M T W T F S S
 1234
567891011
12131415161718
19202122232425
262728293031  

LIVE FM सुनें

India News24x7 Live

Online Latest Breaking News

ਤੇਰਾ ਸਿੰਘ ਚੰਨ ਯਾਦਗਾਰੀ ਸਾਹਿਤਕ ਮੇਲੇ ਦੀਆਂ ਪੁਰਜ਼ੋਰ ਤਿਆਰੀਆਂ….

ਪੰਜਾਬੀ ਲੇਖਕ ਸਭਾ (ਰਜਿ:) ਚੰਡੀਗੜ੍ਹ ਵੱਲੋਂ ਸਭਾ ਦੇ ਬਾਨੀ ਤੇਰਾ ਸਿੰਘ ਚੰਨ ਦੀ ਯਾਦ ਨੂੰ ਸਮਰਪਿਤ ‘ਤੇਰਾ ਸਿੰਘ ਚੰਨ ਯਾਦਗਾਰੀ ਸਾਹਿਤਕ ਮੇਲਾ-2026’ 15 ਨਵੰਬਰ ਦਿਨ ਐਤਵਾਰ ਨੂੰ ਪੰਜਾਬ ਕਲਾ ਭਵਨ ਸੈਕਟਰ 16 ਚੰਡੀਗੜ੍ਹ ਵਿਖੇ ਲਾਇਆ ਜਾ ਰਿਹਾ ਹੈ I ਇਸ ਮੇਲੇ ਵਿੱਚ ਕਲਾ, ਸਾਹਿਤ ਅਤੇ ਸਭਿਆਚਾਰ ਨਾਲ਼ ਸਬੰਧਿਤ ਨਾਮਵਰ ਸ਼ਖ਼ਸੀਅਤਾਂ ਆਪਣੀ ਹਾਜ਼ਰੀ ਨਾਲ਼ ਰੌਣਕ ਵਧਾਉਣਗੀਆਂ I ਉੱਘੇ ਸ਼ਾਇਰ ਅਤੇ ਫ਼ਿਲਮ ਉਦਯੋਗ ਵਿੱਚ ਪੰਜਾਬ ਦੀ ਮਾਣਮੱਤੀ ਨੁਮਾਇੰਦਗੀ ਕਰਕੇ ਆਪਣਾ ਉਚੇਚਾ ਨਾਮ ਸਥਾਪਿਤ ਕਰਨ ਵਾਲ਼ੇ ਗੀਤਕਾਰ ਇਰਸ਼ਾਦ ਕਾਮਿਲ ਇਸ ਮੌਕੇ ਮੁੱਖ ਮਹਿਮਾਨ ਹੋਣਗੇ I ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਵਿਸ਼ੇਸ਼ ਮਹਿਮਾਨ ਹੋਣਗੇ I ਸੰਜੀਦਾ ਰੰਗਮੰਚ ਅਤੇ ਫ਼ਿਲਮ ਅਦਾਕਾਰ ਮਲਕੀਤ ਸਿੰਘ ਰੌਣੀ ‘ਸਮਾਜ ਸੰਵਾਰਨ ’ਚ ਸਾਹਿਤ, ਸੰਗੀਤ ਤੇ ਸਿਨੇਮੇ ਦਾ ਯੋਗਦਾਨ‘ ਵਿਸ਼ੇ ’ਤੇ ਮੁੱਖ ਬੁਲਾਰੇ ਹੋਣਗੇ I ਤੇਰਾ ਸਿੰਘ ਚੰਨ ਦੀ ਸਾਹਿਤਕ ਅਤੇ ਜਥੇਬੰਦਕ ਦੇਣ ਬਾਰੇ ਕੁੰਜੀਵਤ ਭਾਸ਼ਣ ਗੁਰਨਾਮ ਕੰਵਰ ਅਤੇ ਦਿਲਦਾਰ ਸਿੰਘ ਵੱਲੋਂ ਦਿੱਤੇ ਜਾਣਗੇ I ਮੇਲੇ ਬਾਰੇ ਹੋਰ ਜਾਣਕਾਰੀ ਦੇਂਦਿਆਂ ਕੋਆਰਡੀਨੇਟਰ ਡਾ. ਦਵਿੰਦਰ ਸਿੰਘ ਬੋਹਾ ਨੇ ਦੱਸਿਆ ਕਿ ਇਸ ਵਾਰ ਤੇਰਾ ਸਿੰਘ ਚੰਨ ਯਾਦਗਾਰੀ ਸਨਮਾਨ-2026 ਗੁਰਨਾਮ ਕੰਵਰ ਅਤੇ ਮਲਕੀਤ ਰੌਣੀ ਨੂੰ ਪ੍ਰਦਾਨ ਕੀਤੇ ਜਾਣਗੇ I ਬਲਕਾਰ ਸਿੱਧੂ ਅਤੇ ਉਹਨਾਂ ਦੀ ਟੀਮ ਵੱਲੋਂ ਲੁੱਡੀ ਅਤੇ ਝੂਮਰ ਦੀਆਂ ਪੇਸ਼ਕਾਰੀਆਂ ਹੋਣਗੀਆਂ I ਸ੍ਰੀ ਭੈਣੀ ਸਾਹਿਬ, ਬਲਵਿੰਦਰ ਸਿੰਘ ਉੱਤਮ ਰੈਸਟੋਰੈਂਟ, ਬਲਦੇਵ ਸਿੰਘ ਸਪਤਰਿਸ਼ੀ ਅਤੇ ਸਵਰਗੀ ਤੇਰਾ ਸਿੰਘ ਚੰਨ ਪਰਿਵਾਰ ਦੇ ਵਿਸ਼ੇਸ਼ ਸਹਿਯੋਗ ਨਾਲ਼ ਕਰਵਾਏ ਜਾਣ ਵਾਲ਼ੇ ਇਸ ਸਾਹਿਤਕ ਮੇਲੇ ਵਿੱਚ ਪੰਜਾਬੀ ਸਾਹਿਤ, ਸਭਿਆਚਾਰ, ਕਲਾਵਾਂ, ਖਾਣ ਅਤੇ ਪਹਿਰਾਵੇ ਦੀਆਂ ਪ੍ਰਦਰਸ਼ਨੀਆਂ ਲਾਈਆਂ ਜਾਣਗੀਆਂ I ਮੇਲਾ 15 ਨਵੰਬਰ 2026 ਦਿਨ ਐਤਵਾਰ ਨੂੰ ਸਵੇਰੇ 10.00 ਵਜੇ ਤੋਂ ਸ਼ੁਰੂ ਹੋਵੇਗਾ I

ਪੰਜਾਬ ਕਲਾ ਭਵਨ ‘ਚ ਤੇਰਾ ਸਿੰਘ ਚੰਨ ਯਾਦਗਾਰੀ ਮੇਲੇ ਦਾ ਪੋਸਟਰ ਕਾਰਜਕਾਰਨੀ ਵੱਲੋਂ ਜਾਰੀ ਕੀਤਾ ਗਿਆ I ਇਸ ਮੌਕੇ ਹਾਜ਼ਿਰ ਅਹੁਦੇਦਾਰਾਂ ਵਿੱਚ ਦੀਪਕ ਸ਼ਰਮਾ ਚਨਾਰਥਲ, ਭੁਪਿੰਦਰ ਸਿੰਘ ਮਲਿਕ, ਗੁਰਨਾਮ ਕੰਵਰ, ਬਲਕਾਰ ਸਿੱਧੂ, ਸੁਖਵਿੰਦਰ ਸਿੰਘ ਸਿੱਧੂ, ਸਿਮਰਜੀਤ ਗਰੇਵਾਲ, ਹਰਮਿੰਦਰ ਕਾਲੜਾ ਅਤੇ ਸ਼ਾਇਰ ਭੱਟੀ ਦੇ ਨਾਮ ਸ਼ਾਮਿਲ ਹਨ I